Skip to main content

Posts

Showing posts from August, 2019

ਇੱਕ ਬਿੱਲੀ ਨੇ ਸੜਕ ਪਾਰ ਕੀਤੀ ।

ਇੱਕ ਬਿੱਲੀ ਨੇ ਸੜਕ ਪਾਰ ਕੀਤੀ । ਬੱਚੇ ਨੇ ਕਿਹਾ , ਮੰਮੀ-ਮੰਮੀ ਬਿੱਲੀ ਲਿਆਓ ।
ਅਧਿਆਪਕ ਨੇ ਕਿਹਾ , ਬਿੱਲੀ ਪੂਰਬੀ ਦਿਸ਼ਾ ਤੋਂ ਪੱਛਮੀ ਦਿਸ਼ਾ ਵਿਚ, ਸੱਠ ਡਿਗਰੀ ਦੇ ਕੌਣ ਨਾਲ ਲੰਘੀ ਹੈ । ਫਿਲਾਸ਼ਫਾਰ ਨੇ ਕਿਹਾ , ਇਹ ਭਰਪੂਰ ਚਿੰਤਨ ਕਰਨ ਦੀ ਲੋੜ ਹੈ ਕਿ ਬਿੱਲੀ ਕਿਸੀ ਹੋਰ ਪਾਸੇ ਨਹੀਂ , ਉਧਰ ਹੀ ਕਿਉਂ ਗਈ ਹੈ ?
ਪੁਜਾਰੀ ਨੇ ਕਿਹਾ , ਕਿਸੀ ਦੂਜੇ ਪਾਸੇ ਜਾਣਾ , ਬਿਲੀ ਦੇ ਭਾਗਾਂ ਵਿਚ ਲਿਖਿਆ ਨਹੀਂ ਸੀ ।


ਕਾਮਰੇਡ ਨੇ ਕਿਹਾ , ਬਿਲੀ ਪੂੰਜੀਵਾਦ ਦੀ ਸਾਜਿਸ਼ ਦੀ ਸ਼ਿਕਾਰ ਹੋਈ ਹੈ , ਇਹ ਬੁਰਜੂਆ ਬਿੱਲੀ ਹੈ । ਰਾਜਸੀ  ਆਗੂ ਨੇ ਕਿਹਾ , ਸਾਡੀ ਪਾਰਟੀ  ਦੀ ਬਿੱਲੀ ਤੇ ਦਲ - ਬਦਲੀ ਦਾ ਲਾਇਆ ਜਾ ਰਿਹਾ ਦੋਸ਼ , ਝੂਠਾ ਹੈ । ਇਕ ਅਫ਼੍ਰੀਕਨ ਨੇ ਕਿਹਾ , ਸੜਕ ਕਾਲੀ ਹੈ, ਇਹ ਅਫ੍ਰੀਕਾ  ਦਾ ਪ੍ਰਤੀਕ ਹੈ , ਬਿੱਲੀ ਨੇ ਕਾਲੀ ਸੜਕ ਤੋਂ ਲੰਘ ਕੇ ਆਪਣਾ ਸੰਗਰਾਮ ਦਾ ਸੁਨੇਹਾ ਦਿੱਤਾ ਹੈ । ਸਾਹਿਤਕਾਰ  ਨੇ ਕਿਹਾ , ਮੈਂ ਸੁਨਹਿਰੇ ਭਵਿੱਖ ਨੂੰ ਉਡੀਕ ਰਿਹਾ ਹੈ , ਜਦੋ ਭਾਰਤ ਅਤੇ ਪਾਕਿਸਤਾਨ ਦੇ ਬਿੱਲੀਆਂ - ਬਿੱਲੇ , ਬਿਨਾ ਕਿਸੀ   ਰੁਕਾਵਟ ਦੇ , ਦੋਸਤੀ ਦੀ ਭਾਵਨਾ  ਨਾਲ ਵਾਹਗੇ ਤੋਂ ਇਧਰ ਉਧਰ ਆ ਜਾ ਸਕਣੇਗੇ । ਵਕੀਲ ਨੇ ਕਿਹਾ , ਜਦੋ ਤਕ ਕੋਈ ਠੋਸ ਸਬੂਤ ਨਹੀਂ ਮਿਲਦਾ , ਇਹ ਮੰਨਣਾ ਕਠਿਨ ਹੈ ਕਿ ਸੜਕ ਪਾਰ ਕਰਨ ਦਾ ਬਿੱਲੀ ਤੇ ਕੋਈ ਜੁਰਮ ਆਇਦ ਹੁੰਦਾ ਹੈ ਕਿ ਨਹੀਂ ।   ਥਾਣੇਦਾਰ ਨੇ ਕਿਹਾ , ਜਦੋ ਬਿੱਲੀ ਦੇ ਪਰਿਵਾਰ ਦਾ ਕੋਈ ਵਿਅਕਤੀ  ਰਿਪੋਰਟ ਲਿਖਾਵੇਗਾ ਤਾਂ ਹੀ ਪੁਲਿਸ ਤਹਿਕ…