Skip to main content

ਇੱਕ ਬਿੱਲੀ ਨੇ ਸੜਕ ਪਾਰ ਕੀਤੀ ।

ਇੱਕ ਬਿੱਲੀ ਨੇ ਸੜਕ ਪਾਰ ਕੀਤੀ । ਬੱਚੇ ਨੇ ਕਿਹਾ , ਮੰਮੀ-ਮੰਮੀ ਬਿੱਲੀ ਲਿਆਓ ।
ਅਧਿਆਪਕ ਨੇ ਕਿਹਾ , ਬਿੱਲੀ ਪੂਰਬੀ ਦਿਸ਼ਾ ਤੋਂ ਪੱਛਮੀ ਦਿਸ਼ਾ ਵਿਚ, ਸੱਠ ਡਿਗਰੀ ਦੇ ਕੌਣ ਨਾਲ ਲੰਘੀ ਹੈ ।
ਫਿਲਾਸ਼ਫਾਰ ਨੇ ਕਿਹਾ , ਇਹ ਭਰਪੂਰ ਚਿੰਤਨ ਕਰਨ ਦੀ ਲੋੜ ਹੈ ਕਿ ਬਿੱਲੀ ਕਿਸੀ ਹੋਰ ਪਾਸੇ ਨਹੀਂ , ਉਧਰ ਹੀ ਕਿਉਂ ਗਈ ਹੈ ?
ਪੁਜਾਰੀ ਨੇ ਕਿਹਾ , ਕਿਸੀ ਦੂਜੇ ਪਾਸੇ ਜਾਣਾ , ਬਿਲੀ ਦੇ ਭਾਗਾਂ ਵਿਚ ਲਿਖਿਆ ਨਹੀਂ ਸੀ ।


ਕਾਮਰੇਡ ਨੇ ਕਿਹਾ , ਬਿਲੀ ਪੂੰਜੀਵਾਦ ਦੀ ਸਾਜਿਸ਼ ਦੀ ਸ਼ਿਕਾਰ ਹੋਈ ਹੈ , ਇਹ ਬੁਰਜੂਆ ਬਿੱਲੀ ਹੈ । ਰਾਜਸੀ  ਆਗੂ ਨੇ ਕਿਹਾ , ਸਾਡੀ ਪਾਰਟੀ  ਦੀ ਬਿੱਲੀ ਤੇ ਦਲ - ਬਦਲੀ ਦਾ ਲਾਇਆ ਜਾ ਰਿਹਾ ਦੋਸ਼ , ਝੂਠਾ ਹੈ ।
ਇਕ ਅਫ਼੍ਰੀਕਨ ਨੇ ਕਿਹਾ , ਸੜਕ ਕਾਲੀ ਹੈ, ਇਹ ਅਫ੍ਰੀਕਾ  ਦਾ ਪ੍ਰਤੀਕ ਹੈ , ਬਿੱਲੀ ਨੇ ਕਾਲੀ ਸੜਕ ਤੋਂ ਲੰਘ ਕੇ ਆਪਣਾ ਸੰਗਰਾਮ ਦਾ ਸੁਨੇਹਾ ਦਿੱਤਾ ਹੈ ।
ਸਾਹਿਤਕਾਰ  ਨੇ ਕਿਹਾ , ਮੈਂ ਸੁਨਹਿਰੇ ਭਵਿੱਖ ਨੂੰ ਉਡੀਕ ਰਿਹਾ ਹੈ , ਜਦੋ ਭਾਰਤ ਅਤੇ ਪਾਕਿਸਤਾਨ ਦੇ ਬਿੱਲੀਆਂ - ਬਿੱਲੇ , ਬਿਨਾ ਕਿਸੀ   ਰੁਕਾਵਟ ਦੇ , ਦੋਸਤੀ ਦੀ ਭਾਵਨਾ  ਨਾਲ ਵਾਹਗੇ ਤੋਂ ਇਧਰ ਉਧਰ ਆ ਜਾ ਸਕਣੇਗੇ ।
ਵਕੀਲ ਨੇ ਕਿਹਾ , ਜਦੋ ਤਕ ਕੋਈ ਠੋਸ ਸਬੂਤ ਨਹੀਂ ਮਿਲਦਾ , ਇਹ ਮੰਨਣਾ ਕਠਿਨ ਹੈ ਕਿ ਸੜਕ ਪਾਰ ਕਰਨ ਦਾ ਬਿੱਲੀ ਤੇ ਕੋਈ ਜੁਰਮ ਆਇਦ ਹੁੰਦਾ ਹੈ ਕਿ ਨਹੀਂ ।  
ਥਾਣੇਦਾਰ ਨੇ ਕਿਹਾ , ਜਦੋ ਬਿੱਲੀ ਦੇ ਪਰਿਵਾਰ ਦਾ ਕੋਈ ਵਿਅਕਤੀ  ਰਿਪੋਰਟ ਲਿਖਾਵੇਗਾ ਤਾਂ ਹੀ ਪੁਲਿਸ ਤਹਿਕੀਕਾਤ ਕਰੇਗੀ । 
ਪਾਕਿਸਤਾਨੀ ਨੇ ਕਿਹਾ , ਭਾਰਤੀ ਬਿੱਲੀ ਨੇ ਪਾਕਿਸਤਾਨ ਵਿਚ ਘੁਸਣ  ਦਾ ਯਤਨ ਕੀਤਾ ਸੀ , ਪੈਰ ਮੂੰਹ ਦੀ ਖਾਧੀ । ਇਸ ਮੂਠਭੇੜ੍ਹ ਵਿਚ ਪਾਕਿਸਤਾਨ ਦੇ ਦੋ ਬਿੱਲੇ ਸ਼ਹੀਦ ਹੋਏ ।
ਮਨੋਵਿਗਿਆਨੀ ਨੇ ਕਿਹਾ , ਬਿੱਲੀ ਕਾਮ ਦੀ ਪ੍ਰਤੀਕ ਹੈ , ਇਹ ਕਾਮਿਕ ਅਤ੍ਰਿਪਤੀ ਕਾਰਨ ਹੀ , ਕਿਸੀ ਬਿੱਲੇ ਦੀ ਭਾਲ ਵਿਚ ਨਿਕਲੀ ਹੋਵੇਗੀ .

ਇਤਹਾਸਕਾਰ ਨੇ ਕਿਹਾ , ਸਭ ਤੋਂ ਪਹਿਲਾ  ਬਾਬਰੀਲੀ ਨਾ ਦੀ ਬਿੱਲੀ ਨੇ , ਸ਼ੇਰਸ਼ਾਹ ਦੇ ਜਮਾਨੇ ਵਿਚ ਸੜਕ ਪਾਰ ਕੀਤੀ ਸੀ । 

ਆਈਨਸਟੀਨ ਵਰਗੇ ਵਿਗਿਆਨੀ ਨੇ ਕਿਹਾ , ਬਿੱਲੀ ਨੇ ਸੜਕ ਪਾਰ ਨਹੀਂ ਕੀਤੀ ਹੋਵੇਗੀ , ਸਗੋਂ ਸੜਕ ਬਿੱਲੀ ਦੇ ਪੈਰੋ ਥਲੋ ਲੰਘੀ ਹੋਵੇਗੀ ।

ਟੋਲ ਵਾਲੇ ਨੇ ਕਿਹਾ, ਬਿੱਲੀ ਪੈਦਲ ਸੀ, ਸੋ ਉਸ ਤੇ ਟੋਲ - ਟੈਕਸ ਨਹੀਂ ਲੱਗਦਾ ।

ਪਾਗਲ ਨੇ ਕਿਹਾ, ਮੈਂ ਵੇਖਦਾ ਹੈ , ਬਿੱਲੀ ਆਈਂ ਕਿਧਰੋਂ  ਸੀ , ਤੇ ਤੁਸੀਂ ਵੇਖੋ ਉਹ ਗਈ ਕਿੱਧਰ ਹੈ  ?
ਇਹ ਤੇ ਬਿੱਲੀ ਹੀ ਹੈ , ਅਸੀਂ ਤਾਂ ਐਵੇ ਸ਼ੇਰ ਦਾ ਪਤਾ ਲਾ ਲੈਂਦੇ ਹੈ । 

ਬਿੱਲੀ ਦੇ ਮਾਲਕ ਨੇ ਕਿਹਾ , ਤੁਸੀਂ ਇਧਰ ਕੋਈ ਬਿੱਲੀ ਤਾਂ ਨਹੀਂ ਵੇਖੀ, 
ਮੇਰੀ ਪਿਆਰੀ ਬਿੱਲੀ ਗੁਆਚ ਗਈ ਹੈ । ਮੈਂ ਉਸ ਨੂੰ ਲੱਭ ਰਿਹਾ ਹੈ ।
===============================================

ਨਰਿੰਦਰ ਸਿੰਘ ਕਪੂਰ 
 ਇਸ ਪੂਰੀ ਪੁਸਤਕ ਨੂੰ ਹੁਣੇ ਆਰਡਰ ਕਰੋ 
ਮੁੱਲ 300RS .
30% off 
=210 ਰੁਪਏ 
9888968873

ਗਗਨਦੀਪ 

Comments

Popular posts from this blog

आपके बाद क्या कहा जाएगा..

सोचिए कि आप इस दुनिया में नहीं रहे और आज आपकी
श्रद्धांजलि का कार्यक्रम है। क्या आज वक्ताओं के पास
आपकी तारीफ में कहने के लिए कुछ खास है या लोग मन में क्या
सोचेंगे कि भीड़ की तरह आया और भीड़ की तरह चला गया, एक
ऐसा व्यक्ति जिसने जीवन में कुछ हासिल नहीं किया। एक व्यक्ति
जिसने खूब बहाने बनाए और दूसरों पर दोष मढ़े। क्या दुनिया के पास
वाकई सराहना करने के लिए कुछ है? क्या आपके करीबी लोग सालों
तक आपकी कमी महसूस कर पाएंगे? मृत्युके बाद का यह काम
आज ही कर लो तो जीने की वजह मिल जाएगी।
साथियों, आप दूसरों से सहानुभूति पाने के लिए यह कहते हैं कि
व्यापार में मेरे साथ ऐसा हुआ, माता-पिता ने मुझे मौका नहीं दिया,
मुझे परिवार का साथ नहीं मिला, मेरा शहर छोटा था, मुझे इंग्लिश
नहीं आती थी, मुझे पढ़ने का मौका नहीं मिला, मेरे दोस्त अच्छेनहीं
थे, मुझे सुविधाएं नहीं मिली, मुझे लोगों ने धोखा दे दिया। यह सब
बोलते-बोलते आप एक दिन खाक हो जाएंगे। कोई भी याद नहीं
करेगा आपको, आपका अपना घर भी आपको याद नहीं करेगा क्योंकि
आपने याद रखने लायक काम किया ही नहीं।
आज एकांत में बैठकर गंभीरता से सोचिए और लिखिए आप अपनी
श्रद्धांजलि म…